ਵਰਕਸੇਫ਼ਬੀ.ਸੀ. ਵਿਖੇ ਤੁਹਾਡਾ ਸਵਾਗਤ ਹੈ। ਮਿਹਰਬਾਨੀ ਕਰ ਕੇ ਸੱਜੇ ਪਾਸੇ ਵੱਲ ਦੇ ਵੈੱਬਕਾਸਟ ਤੇ ਕਲਿੱਕ ਕਰੋ ਜਿੱਥੇ ਪੰਜਾਬੀ ਬੋਲਣ ਵਾਲਾ ਵਰਕਸੇਫ਼ਬੀ.ਸੀ. ਦਾ ਇੱਕ ਨੁਮਾਇੰਦਾ ਸੰਖੇਪ ਵਿੱਚ ਦੱਸੇਗਾ ਕਿ ਸਾਡਾ ਸਿਸਟਮ ਕਿਵੇਂ ਚੱਲਦਾ ਹੈ, ਅਸੀਂ ਕੀ ਪੇਸ਼ ਕਰਦੇ ਹਾਂ, ਅਤੇ ਤੁਹਾਡੇ ਲਈ ਉਪਲਬਧ ਅਨੇਕਾਂ ਹੀ ਸਾਧਨ ਤੁਹਾਨੂੰ ਕਿੱਥੋਂ ਮਿਲ ਸਕਦੇ ਹਨ।
ਜੇ ਤੁਸੀਂ ਕੋਈ ਜ਼ਖਮੀ ਵਰਕਰ ਹੋ ਅਤੇ ਵਰਕਸੇਫ਼ਬੀ.ਸੀ. ਕੋਲ ਕੋਈ ਕਲੇਮ ਦਾਇਰ ਕਰਨਾ ਚਾਹੁੰਦੇ ਹੋ, ਸਾਡੇ ਨਾਲ ਟੈਲੀਕਲੇਮ ਸੈਂਟਰ (ਅੰਗਰੇਜ਼ੀ ਵਿੱਚ) ਤੇ ਸੰਪਰਕ ਕਰੋ ਜਿੱਥੇ ਵਰਕਸੇਫ਼ਬੀ.ਸੀ. ਦੇ ਪੰਜਾਬੀ ਬੋਲਣ ਵਾਲੇ ਨੁਮਾਇਦੇ ਤੁਹਾਨੂੰ ਜ਼ਖਮੀ ਹੋਣ ਦੀ ਇੱਕ ਰਿਪੋਰਟ ਭਰਨ ਅਤੇ ਕਲੇਮ ਨਾਲ ਸੰਬੰਧਤ ਚੱਲਣ ਵਾਲੀ ਕਾਰਵਾਈ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਮੌਜੂਦ ਹਨ।
ਇਹ ਗਾਈਡ ਸਾਡੇ ਵੱਲੋਂ ਪੇਸ਼ ਕੀਤੇ ਜਾਂਦੇ ਭੱਤਿਆਂ ਦੀਆਂ ਕਿਸਮਾਂ, ਕੰਮ ਤੇ ਵਾਪਸੀ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ, ਅਤੇ ਤੁਹਾਡੇ ਹੱਕਾਂ ਅਤੇ ਜ਼ਿੰਮੇਵਾਰੀਆਂ ਸਮੇਤ ਵਰਕਸੇਫ਼ਬੀ.ਸੀ. ਵੱਲੋਂ ਤੁਹਾਡੇ ਲਈ ਪੇਸ਼ ਸੇਵਾਵਾਂ ਦਾ ਇੱਕ ਸਾਰ ਹੈ। ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਵਧੇਰੇ ਜਾਣਕਾਰੀ ਕਿੱਥੋਂ ਹਾਸਲ ਕਰਨੀ ਹੈ।
ਵਰਕਰਾਂ ਲਈ ਗਾਈਡ (Workers Guide) ਡਾਊਨਲੋਡ ਕਰੋ (PDF 64kb/12 pages)
ਆਪਣਾ ਨਾਮ ਕਿਵੇਂ ਦਰਜ ਕਰਾਉਣਾ ਹੈ, ਹਾਦਸਾ ਹੋ ਜਾਣ ਦੀ ਸੂਰਤ ਵਿੱਚ ਕੀ ਕਰਨਾ ਹੈ, ਅਤੇ ਕੰਮ ਵਾਲੀ ਇੱਕ ਸੁਰੱਖਿਅਤ ਅਤੇ ਤੰਦਰੁਸਤ ਥਾਂ ਯਕੀਨੀ ਬਣਾਉਣ ਲਈ ਕੀ ਕਰਨਾ ਹੈ, ਵਰਗੇ ਸਵਾਲਾਂ ਦੇ ਜਵਾਬਾਂ ਸਮੇਤ ਇਹ ਗਾਈਡ ਰੋਜ਼ਗਾਰ-ਦਾਤਾਵਾਂ ਲਈ ਉਪਲਬਧ ਸੇਧਾਂ ਦਾ ਸਾਰ ਦੱਸਦੀ ਹੈ। ਇਸ ਗਾਈਡ ਤੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਵਧੇਰੇ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ।
ਰੋਜ਼ਗਾਰ-ਦਾਤਾਵਾਂ ਲਈ ਗਾਈਡ ਡਾਊਨਲੋਡ ਕਰੋ (PDF 66kb/3 ਪੰਨੇ)
ਕੈਬ ਵਿੱਚ ਹੀ ਰਹੋ, ਜਿਉਂਦੇ ਰਹੋ। ਹਰ ਸਾਲ, ਫੋਰਕਲਿਫਟਾਂ ਤੋਂ ਛਾਲ ਮਾਰਨ, ਜਾਂ ਡਿੱਗ ਪੈਣ ਦੀ ਵਜ੍ਹਾ ਕਰ ਕੇ ਕਾਮੇ ਕੁਚਲੇ ਜਾਂਦੇ ਹਨ, ਅੰਗ ਗਵਾ ਬੈਠਦੇ ਹਨ, ਅਤੇ ਜਾਨ ਤਕ ਗਵਾ ਬੈਠਦੇ ਹਨ। ਇਹ ਵਿਡੀਓ ਫੋਰਕਲਿਫਟ ਡਰਾਈਵਰਾਂ ਨੂੰ ਆਪਣੀਆਂ ਸੀਟ ਬੈਲਟਾਂ ਲਾ ਕੇ ਰੱਖਣਾ ਯਾਦ ਕਰਾਉਂਦੀ ਹੈ। ਅਤੇ ਜੇ ਤੁਹਾਡੀ ਮਸ਼ੀਨ ਟੇਢੀ ਹੋ ਜਾਵੇ, ਪੂਰਾ ਜ਼ੋਰ ਲਾ ਕੇ ਆਪਣੇ ਆਪ ਨੂੰ ਡੋਲਣ ਤੋਂ ਬਚਾਓ, ਅਤੇ ਕੈਬ ਦੇ ਅੰਦਰ ਹੀ ਰਹੋ।
ਨੇਲਗੰਨਾਂ ਦੀ ਸੁਰੱਖਿਅਤ ਵਰਤੋਂ (1:00)
ਡ੍ਰਾਈਵਾਲ ਸੰਭਾਲਣਾ ਹੋ ਸਕਦਾ ਹੈ ਡ੍ਰਾਈਵਾਲ ਦੀ ਇਕਹਿਰੀ ਚਾਦਰ ਕੋਈ ਬਹੁਤਾ ਖ਼ਤਰਾ ਪੇਸ਼ ਨਾ ਕਰੇ ਪਰ ਜਦੋਂ ਕਈ ਚਾਦਰਾਂ ਇਕੱਠੀਆਂ ਟਿਕਾਈਆ ਜਾਣ ਤਾਂ ਉਨ੍ਹਾਂ ਦਾ ਕੁੱਲ ਵਜ਼ਨ ਗੰਭੀਰ ਸੱਟ ਜਾਂ ਮੌਤ ਤਕ ਦਾ ਕਾਰਣ ਬਣਨ ਜੋਗਾ ਹੋ ਸਕਦਾ ਹੈ। ਇਸ ਵਿਡੀਓ ਵਿੱਚ ਖ਼ਤਰੇ ਬਾਰੇ, ਅਤੇ ਇਸ ਸਮੱਗਰੀ ਦੀ ਸੁਰੱਖਿਅਤ ਸੰਭਾਲ ਲਈ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਦੱਸਿਆ ਗਿਆ ਹੈ।. (1:52)
ਸ਼ੀਸ਼ਾ ਸੰਭਾਲਣਾ ਹੋ ਸਕਦਾ ਹੈ ਸ਼ੀਸ਼ੇ ਦੀ ਇਕਹਿਰੀ ਚਾਦਰ ਕੋਈ ਬਹੁਤਾ ਖ਼ਤਰਾ ਪੇਸ਼ ਨਾ ਕਰੇ ਪਰ ਜਦੋਂ ਕਈ ਚਾਦਰਾਂ ਇਕੱਠੀਆਂ ਟਿਕਾਈਆ ਜਾਣ ਤਾਂ ਉਨ੍ਹਾਂ ਦਾ ਕੁੱਲ ਵਜ਼ਨ ਗੰਭੀਰ ਸੱਟ ਜਾਂ ਮੌਤ ਤਕ ਦਾ ਕਾਰਣ ਬਣਨ ਜੋਗਾ ਹੋ ਸਕਦਾ ਹੈ। ਇਸ ਵਿਡੀਓ ਵਿੱਚ ਖ਼ਤਰੇ ਬਾਰੇ, ਅਤੇ ਇਸ ਸਮੱਗਰੀ ਦੀ ਸੁਰੱਖਿਅਤ ਸੰਭਾਲ ਲਈ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਦੱਸਿਆ ਗਿਆ ਹੈ।. (1:51)
ਉੱਲੀ ਨਾਲ ਸੰਪਰਕ ਇਸ ਵਿਡੀਓ ਵਿੱਚ ਦਿਖਾਇਆ ਗਿਆ ਹੈ ਕਿ ਗੱਤੇ, ਕਾਗਜ਼, ਲੱਕੜੀ ਅਤੇ ਡ੍ਰਾਈਵਾਲ ਵਰਗੇ ਸਿੱਲੇ ਪਦਾਰਥਾਂ `ਤੇ ਉੱਲੀ ਕਿੰਨ੍ਹੀ ਛੇਤੀ ਫੈਲ ਸਕਦੀ ਹੈ। ਜਿਉਂ-ਜਿਉਂ ਉੱਲੀ ਵਧਦੀ ਹੈ, ਇਹ ਹਵਾ ਵਿੱਚ spores (ਜੀਵਾਣੂ) ਛੱਡਦੀ ਹੈ। ਜੀਵਾਣੂਆਂ ਨਾਲ ਸੰਪਰਕ ਹੋਣ `ਤੇ ਤੁਹਾਡੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ, ਖਾਸ ਕਰ ਕੇ ਜੇ ਤੁਹਾਨੂੰ ਐਲਰਜੀਆਂ ਹੋਣ, ਦਮਾ ਹੋਵੇ, ਜਾਂ ਬਿਮਾਰੀਆਂ ਨਾਲ ਲੜਨ ਦੀ ਤੁਹਾਡੀ ਸਮਰੱਥਾ ਘੱਟ ਹੋਵੇ।. (2:02)
ਸਿਲਿਕ ਨਾਲ ਸੰਪਰਕ ਸਿਲਿਕਾ ਇੱਕ ਅਜਿਹਾ ਪਦਾਰਥ ਹੈ ਜੋ ਰੇਤੇ, ਬਜਰੀ, ਅਤੇ ਕੰਕਰੀਟ ਤੇ ਇੱਟਾਂ ਵਰਗੀ ਇਮਾਰਤੀ ਸਮੱਗਰੀ ਵਿੱਚ ਆਮ ਪਾਇਆ ਜਾਂਦਾ ਹੈ। ਇਨ੍ਹਾਂ ਪਦਾਰਥਾਂ ਨੂੰ ਕੱਟਣ, ਰੇਤਣ ਜਾਂ ਇਨ੍ਹਾਂ ਵਿੱਚ ਮੋਰੀਆਂ ਕੱਢਣ ਨਾਲ ਖ਼ਤਰਨਾਕ, ਰਵੇਦਾਰ ਧੂੜ ਹਵਾ ਵਿੱਚ ਉੱਡਦੀ ਹੈ। ਇਸ ਵਿਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਿਲਿਕਾ ਧੂੜ ਫੇਫੜਿਆਂ ਨੂੰ ਪੱਕੇ ਤੌਰ `ਤੇ ਨੁਕਸਾਨ ਕਿਵੇਂ ਪਹੁੰਚਾ ਸਕਦੀ ਹੈ।. (2:17)
ਸਿਹਤ ਦੇਖ-ਰੇਖ ਵਿੱਚ “ ਸੁਪਰਵੀਯਨ ” (1 of 4) ਸਿਹਤ ਸੰਭਾਲ ਖੇਤਰ ਦੇ ਸੁਪਰਵਾਈਜ਼ਰ ਅਕਸਰ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਆਪਣੇ ਵਰਕਰਾਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਵਿਡੀਓ ਫਿਲਮਾਂ ਇਹ ਜਾਣਨ ਵਿੱਚ ਸੁਪਰਵਾਈਜ਼ਰਾਂ ਲਈ ਮਦਦਗ਼ਾਰ ਹਨ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਕੀ ਕਰਨਾ ਹੈ। ਆਰੰਭਕ ਵਿਡੀਓ ਸਿਹਤ ਸੰਭਾਲ ਦੇ ਖੇਤਰ ਬਾਰੇ ਸਾਧਾਰਣ ਜਾਣਕਾਰੀ ਪੇਸ਼ ਕਰਦੀ ਹੈ ਅਤੇ ਉਸ ਤੋਂ ਬਾਅਦ ਦੀਆਂ ਤਿੰਨ ਵਿਡੀਓ ਫਿਲਮਾਂ ਉਹ ਆਮ ਹਾਲਤਾਂ ਦੱਸਦੀਆਂ ਹਨ ਜੋ ਸੁਪਰਵਾਈਜ਼ਰ ਨੂੰ ਪੇਸ਼ ਆ ਸਕਦੇ ਹਨ।. (2:07)
ਸਿਹਤ ਦੇਖ-ਰੇਖ ਵਿੱਚ “ ਸੁਪਰਵੀਯਨ ” (2 of 4) ਸਿਹਤ ਸੰਭਾਲ ਖੇਤਰ ਦੇ ਸੁਪਰਵਾਈਜ਼ਰ ਅਕਸਰ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਆਪਣੇ ਵਰਕਰਾਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਵਿਡੀਓ ਫਿਲਮਾਂ ਇਹ ਜਾਣਨ ਵਿੱਚ ਸੁਪਰਵਾਈਜ਼ਰਾਂ ਲਈ ਮਦਦਗ਼ਾਰ ਹਨ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਕੀ ਕਰਨਾ ਹੈ।. (6:57)
ਸਿਹਤ ਦੇਖ-ਰੇਖ ਵਿੱਚ “ ਸੁਪਰਵੀਯਨ ” (3 of 4) ਸਿਹਤ ਸੰਭਾਲ ਖੇਤਰ ਦੇ ਸੁਪਰਵਾਈਜ਼ਰ ਅਕਸਰ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਆਪਣੇ ਵਰਕਰਾਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਵਿਡੀਓ ਫਿਲਮਾਂ ਇਹ ਜਾਣਨ ਵਿੱਚ ਸੁਪਰਵਾਈਜ਼ਰਾਂ ਲਈ ਮਦਦਗ਼ਾਰ ਹਨ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਕੀ ਕਰਨਾ ਹੈ।. (5:00)
ਸਿਹਤ ਦੇਖ-ਰੇਖ ਵਿੱਚ “ ਸੁਪਰਵੀਯਨ ” (4 of 4) ਸਿਹਤ ਸੰਭਾਲ ਖੇਤਰ ਦੇ ਸੁਪਰਵਾਈਜ਼ਰ ਅਕਸਰ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਆਪਣੇ ਵਰਕਰਾਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਵਿਡੀਓ ਫਿਲਮਾਂ ਇਹ ਜਾਣਨ ਵਿੱਚ ਸੁਪਰਵਾਈਜ਼ਰਾਂ ਲਈ ਮਦਦਗ਼ਾਰ ਹਨ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਕੀ ਕਰਨਾ ਹੈ।. (4:23)
ਛੋਟੇ ਕਾਰੋਬਾਰ ਵਿੱਚ ਸਿਹਤ ਅਤੇ ਸੁਰੱਖਿਆ (5 ਦਾ 1) ਜੇ ਮੈਂ ਰਜਿਸਟਰ ਨਾ ਕਰਵਾਵਾਂ ਤਾਂ ਕੀ ਹੋਏਗਾ? (2:01)
ਛੋਟੇ ਕਾਰੋਬਾਰ ਵਿੱਚ ਸਿਹਤ ਅਤੇ ਸੁਰੱਖਿਆ (5 ਦਾ 2) ਆਪਣੀ ਕੰਮ ਕਰਨ ਵਾਲੀ ਜਗ੍ਹਾ ਨੂੰ ਸੁਰੱਖਿਅਤ ਕਰਨ ਲਈ ਮੈਂ ਕੀ ਕਰ ਸਕਦਾ ਹਾਂ? (4:36)
ਛੋਟੇ ਕਾਰੋਬਾਰ ਵਿੱਚ ਸਿਹਤ ਅਤੇ ਸੁਰੱਖਿਆ (5 ਦਾ 3) ਰੈਸਟੋਰੈਂਟਸ: ਨਿਗਰਾਨੀ ਦੇ ਮੁਢਲੇ ਨਿਯਮ (3:41)
ਛੋਟੇ ਕਾਰੋਬਾਰ ਵਿੱਚ ਸਿਹਤ ਅਤੇ ਸੁਰੱਖਿਆ (5 ਦਾ 4) ਪਰਚੂਣ: ਨਿਗਰਾਨੀ ਦੇ ਮੁਢਲੇ ਨਿਯਮ (3:39)
ਛੋਟੇ ਕਾਰੋਬਾਰ ਵਿੱਚ ਸਿਹਤ ਅਤੇ ਸੁਰੱਖਿਆ (5 ਦਾ 5) ਜ਼ਮੀਨ ਨੂੰ ਸਵਾਰਨਾ: ਨਿਗਰਾਨੀ ਦੇ ਮੁਢਲੇ ਨਿਯਮ (3:28)
ਤੁਸੀਂ ਪੇਸ਼ਾਵਰ ਹੋ: ਸੁਰੱਖਿਆ ਤੁਹਾਡੇ ਹਰ ਕੰਮ ਦਾ ਹਿੱਸਾ ਹੈ (4 ਦਾ 1) ਚਲਣ ਵਾਲੀ ਮਸ਼ੀਨਰੀ (1:02)
ਤੁਸੀਂ ਪੇਸ਼ਾਵਰ ਹੋ: ਸੁਰੱਖਿਆ ਤੁਹਾਡੇ ਹਰ ਕੰਮ ਦਾ ਹਿੱਸਾ ਹੈ (4 ਦਾ 2) ਐਂਗਲ ਗਰਾਈਂਡਰਜ਼ (1:29)
ਤੁਸੀਂ ਪੇਸ਼ਾਵਰ ਹੋ: ਸੁਰੱਖਿਆ ਤੁਹਾਡੇ ਹਰ ਕੰਮ ਦਾ ਹਿੱਸਾ ਹੈ (4 ਦਾ 3) ਉਸਾਰੀ ਦੇ ਕੰਮ ਵਿੱਚ ਨਿਗਰਾਨੀ (1:38)
ਤੁਸੀਂ ਪੇਸ਼ਾਵਰ ਹੋ: ਸੁਰੱਖਿਆ ਤੁਹਾਡੇ ਹਰ ਕੰਮ ਦਾ ਹਿੱਸਾ ਹੈ (4 ਦਾ 4) ਜ਼ਮੀਨਦੋਜ਼ ਸਹਾਇਤਾ ਸਾਧਨ (2:28)
ਡਿੱਗਣਾ ਅਤੇ ਸਿਹਤ ਸੰਭਾਲ (0:53)
ਕੀੜੇਮਾਰ ਦਵਾਈਆਂ ਦਾ ਸਟੋਰ (1:56)
ਘਰਾਂ ਨੂੰ ਢਾਹੁਣ, ਮੁਰੰਮਤ ਕਰਨ, ਅਤੇ ਪੁਰਾਣੇ ਘਰਾਂ ਦਾ ਸਾਮਾਨ ਬਚਾਉਣ ਵਿਚ ਐਸਬੈਸਟਸ ਦੇ ਖਤਰੇ (PDF 960kb) ਪ੍ਰਕਾਸ਼ਨ # WS0303p
ਕੀ ਤੁਸੀਂ ਆਪਣੇ ਪਰਵਾਰ ਨੂੰ ਜਾਨਲੇਵਾ ਐਸਬੈਸਟਸ ਦੇ ਰੇਸ਼ਿਆਂ ਦੇ ਖ਼ਤਰੇ ਵਿੱਚ ਪਾ ਰਹੇ ਹੋ? (PDF 269kb) ਪ੍ਰਕਾਸ਼ਨ # WS2010_01p
ਮਹਿਦੂਦ ਥਾਵਾਂ ਦੇ ਖ਼ਤਰੇ (PDF 1.2mb) ਪ੍ਰਕਾਸ਼ਨ # BK80p
ਉਸਾਰੀ ਸੁਰੱਖਿਆ ਲੜੀ (PDF 2.6mb) ਪ੍ਰਕਾਸ਼ਨ # CSS1p
ਕੰਮ ਲੱਭਣਾ (PDF 186kb) ਪ੍ਰਕਾਸ਼ਨ # PL24p
ਹਾਇਰ ਏ ਵਰਕਰ (PDF 180kb) ਪ੍ਰਕਾਸ਼ਨ # PH42p
ਘਰ ਦੀ ਛੱਤ ਪਾਉਣ ਜਾਂ ਮੁਰੰਮਤ ਕਰਨ ਲਈ ਕਿਸੇ ਨੂੰ ਰਖਣਾ ਚਾਹੁੰਦੇ ਹੋ? ਸਸਤੀ ਬੋਲੀ ਤੁਹਾਡੇ ਮਹਿਸੂਸ ਕਰਨ ਤੋਂ ਜ਼ਿਆਦਾ ਮਹਿੰਗੀ ਪੈ ਸਕਦੀ ਹੈ। (PDF 62kb) ਪ੍ਰਕਾਸ਼ਨ # WS0505p
ਪੁਨਰ–ਪੜਚੋਲ ਲਈ ਤੁਹਾਡੀ ਬੇਨਤੀ ਬਾਰੇ ਜਾਣਕਾਰੀ (PDF 1.3mb) ਪ੍ਰਕਾਸ਼ਨ # PH90pun
ਜੌਬ ਫਾਈਂਡਰ (PDF 8.59mb) ਪ੍ਰਕਾਸ਼ਨ # PH49p
ਲੌਕਆਊਟ (ਤਾਲਾਬੰਦੀ) (PDF 685kb) ਪ੍ਰਕਾਸ਼ਨ # BK21p
ਦੇਖ-ਰੇਖ ਕਰਨ ਵਾਲੇ ਕਰਮਚਾਰੀਆਂ ਲਈ ਆਪਣਾ ਘਰ ਸੁਰੱਖਿਅਤ ਬਣਾਓ (PDF 1.3mb) ਪ੍ਰਕਾਸ਼ਨ # PH94p
ਡਿੱਗਣ ਤੋਂ ਬਚਾਓ ਦੇ ਨਿੱਜੀ ਸਾਜ਼ੋ-ਸਾਮਾਨ (PDF 624kb) ਪ੍ਰਕਾਸ਼ਨ # BK60p
ਕੰਮ ਉਤੇ ਹੀਟ ਸਟਰੈੱਸ ਦੀ ਰੋਕਥਾਮ (PDF 2.1mb) ਪ੍ਰਕਾਸ਼ਨ # BK30p
ਰੀਟਰਨ ਟੂ ਵਰਕ ਇਕ ਵਧੀਆ ਇਲਾਜ ਹੈ (PDF 8.55mb) ਪ੍ਰਕਾਸ਼ਨ # PH56p
ਕੰਮ ਉਤੇ ਸੁਰੱਖਿਆ ਹਰ ਇਕ ਦੀ ਜ਼ਿੰਮੇਵਾਰੀ ਹੈ (PDF 99kb) ਪ੍ਰਕਾਸ਼ਨ # PL18
1990 ਤੋਂ ਪਹਿਲਾਂ ਦੇ ਕਿਸੇ ਘਰ/ਬਿਲਡਿੰਗ ਢਾਹੁਣ ਲਈ ਧਾਰਾ 20.112 ਦੀਆਂ ਸ਼ਰਤਾਂ ਦੀ ਤਾਮੀਲ ਦੇ 10 ਕਦਮ (PDF 166kb) ਪ੍ਰਕਾਸ਼ਨ # BK27p
ਟੂਲਬਾਕਸ ਮੀਟਿੰਗ ਗਾਈਡ – ਸੀਮੈਂਟ ਪਾਉਣਾ ਅਤੇ ਪੰਪ ਕਰਨਾ (PDF 272kb) ਪ੍ਰਕਾਸ਼ਨ # TG 06-01p
ਟੂਲਬਾਕਸ ਮੀਟਿੰਗ ਗਾਈਡ – ਡਿੱਗਣ ਤੋਂ ਰੋਕਣਾ ਜਾਂ ਡਿੱਗਣ ਪਿਛੋਂ ਬਚਾਉਣਾ? (PDF 251kb) ਪ੍ਰਕਾਸ਼ਨ # TG 06-15p
ਟੂਲਬਾਕਸ ਮੀਟਿੰਗ ਗਾਈਡ – ਫ਼ਰਸ਼ ਅਤੇ ਛੱਤ ਵਿਚ ਮਘੋਰੇ (PDF 303kb) ਪ੍ਰਕਾਸ਼ਨ # TG 06-04p
ਟੂਲਬਾਕਸ ਮੀਟਿੰਗ ਗਾਈਡ – ਫਰੇਮਿੰਗ – ਟਰੱਸ ਪਾਉਣੇ (PDF 289kb) ਪ੍ਰਕਾਸ਼ਨ # TG 06-05p
ਟੂਲਬਾਕਸ ਮੀਟਿੰਗ ਗਾਈਡ – ਪੌੜੀ ਦੀ ਸੁਰੱਖਿਅਤ ਵਰਤੋਂ (PDF 127kb) ਪ੍ਰਕਾਸ਼ਨ # TG 06-10p
ਟੂਲਬਾਕਸ ਮੀਟਿੰਗ ਗਾਈਡ – ਪੌੜੀਆਂ ਵਿਚਲੇ ਥੜ੍ਹੇ, ਰੈੰਪਸ, ਅਤੇ ਦੋ ਥਾਵਾਂ ਵਿਚਾਲੇ ਰਸਤੇ (PDF 311kb) ਪ੍ਰਕਾਸ਼ਨ # TG 06-07p
ਟੂਲਬਾਕਸ ਮੀਟਿੰਗ ਗਾਈਡ – ਟੂਲਬਾਕਸ ਮੀਟਿੰਗ ਚੈੱਕਲਿਸਟ (PDF 201kb)
ਟੂਲਬਾਕਸ ਮੀਟਿੰਗ ਗਾਈਡ - ਕੰਮ ਦੀ ਥਾਂ ਤੇ ਡਿੱਗਣ ਤੋਂ ਬਚਾਓ ਦੀ ਲਿਖਤੀ ਯੋਜਨਾ (PDF 268kb) ਪ੍ਰਕਾਸ਼ਨ # TG 06-48p
ਪੱਛਮੀ ਲਾਲ ਸੀਡਰ ਤੋਂ ਹੋਣ ਵਾਲਾ ਦਮਾ (PDF 170kb) ਪ੍ਰਕਾਸ਼ਨ # PH51p
ਵਿਮਿਸ: ਮੁਢਲੀ ਜਾਣਕਾਰੀ (PDF 1mb) ਪ੍ਰਕਾਸ਼ਨ # BK61p
ਤੁਹਾਡਾ ਕਾਇਰੋਪ੍ਰੈਕਟਰ ਅਤੇ ਤੁਸੀ (PDF 436kb) ਪ੍ਰਕਾਸ਼ਨ # PH72p
ਤੁਹਾਡਾ ਫਿਜ਼ੀਓਥੈਰਾਪਿਸਟ ਅਤੇ ਤੁਸੀਂ (PDF 349kb) ਪ੍ਰਕਾਸ਼ਨ # PH27p
ਸਾਡੇ ਪ੍ਰਕਾਸ਼ਨ ਵੇਖਣ ਲਈ ਤੁਹਾਨੂੰ ਐਕਰੋਬੈਟ ਰੀਡਰ 6.0 ਜਾਂ ਇਸ ਤੋਂ ਬਾਅਦ ਦਾ ਰੂਪਾਂਤਰ ਚਾਹੀਦਾ ਹੈ। ਇਸ ਨੂੰ ਮੁਫ਼ਤ ਡਾਊਨਲੋਡ ਕਰੋ।. (ਅੰਗਰੇਜ਼ੀ ਵਿੱਚ)